ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਦੇ ਸਮੇਂ ਵਿਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ ਕੁਝ ਲੋਕਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਬੱਚੇ ਦਾ ਪੁਨਰ ਜਨਮ ਹੋਇਆ ਹੈ ਅਤੇ ਹੁਣ ਇਸੇ ਤਰ੍ਹਾਂ ਦਾ ਇੱਕ ਮਾਮਲਾ ਪਿਛਲੇ ਕਈ ਦਿਨਾਂ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਇਕ ਲੜਕੀ ਦਾ ਕੀ ਕਹਿਣਾ ਹੈ ਕਿ ਉਸ ਦਾ ਪੁਨਰ ਜਨਮ ਹੋਇਆ ਹੈ ਇਸ ਲੜਕੀ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਪੁਰਾਣੇ ਜਨਮਾਂ ਦਾ ਸਭ ਕੁਝ ਯਾਦ ਆ ਗਿਆ ਹੈ ਇਸ ਦੀਆਂ ਬਹੁਤ ਹੀ ਇੰਟਰਵਿਊ ਹੋ ਚੁੱਕੀਆਂ ਹਨ ਜਿਸ ਦੇ ਵਿੱਚ ਇਹ ਦੱਸਦੀ ਹੈ ਕਿ ਇਸ ਦੀ ਜੋ ਮੌਤ ਹੈ ਪੁਰਾਣੇ ਜਨਮ ਦੇ ਵਿਚ ਦੀ ਮੌਤ ਹੈ ਉਹ ਬੱਸ ਦੇ ਨਾਲ ਐਕਸੀਡੈਂਟ ਦੀ ਵਜ੍ਹਾ ਕਾਰਨ ਹੋਈ ਸੀ
ਇਹ ਸਕੂਲ ਜਾ ਰਹੀ ਸੀ ਰਸਤੇ ਵਿੱਚ ਇਸ ਦੀ ਕਾਪੀ ਡਿੱਗ ਜਾਂਦੀ ਹੈ ਇਸਦਾ ਸੈਂਡਲ ਖੁੱਲ੍ਹ ਜਾਂਦਾ ਹੈ ਉਸ ਸਮੇਂ ਹੀ ਜਦੋਂ ਇਹ ਸੜਕ ਦੇ ਉੱਤੇ ਬੈਠੀ ਸੀ ਤਾਂ ਉਸ ਸਮੇਂ ਇਸ ਨੂੰ ਬੱਸ ਵੱਲੋਂ ਟੱਕਰ ਮਾਰੀ ਜਾਂਦੀ ਹੈ ਅਤੇ ਇਸ ਦੀ ਮੌ ਤ ਹੋ ਜਾਂਦੀ ਹੈ ਪਰ ਹੁਣ ਇਸ ਦਾ ਜਨਮ ਦੁਬਾਰਾ ਹੋਇਆ ਹੈ ਤਾਂ ਇਸ ਨੂੰ ਸਭ ਕੁਝ ਯਾਦ ਆ ਗਿਆ ਹੈ ਇਹ ਆਪਣੇ ਪੁਰਾਣੇ ਘਰ ਜਾਣ ਦੀ ਜ਼ਿੱਦ ਕਰਨ ਲੱਗੀ ਜਿਸ ਤੋਂ ਬਾਅਦ ਇਸ ਦੇ ਹੋਣ ਵਾਲੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਨੂੰ ਇਸ ਦੇ ਪੁਰਾਣੇ ਪਰਿਵਾਰ ਦੇ ਨਾਲ ਮਿਲਾਇਆ ਗਿਆ ਜਿੱਥੇ ਸੰਨੀ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਛਾਣਿਆ ਇਸਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਪਛਾਣਿਆ ਜੋ ਇਸ ਦੇ ਘਰਾਂ ਦੇ ਆਸ ਪਾਸ ਰਹਿੰਦੇ ਸੀ ਜਾਂ
ਫਿਰ ਇਸ ਦੇ ਨਾਲ ਪੜ੍ਹਦੀਆਂ ਲੜਕੀਆਂ ਜਾਂ ਲੜਕੇ ਸੀ ਇਸ ਤੋਂ ਇਲਾਵਾ ਇਸ ਨੇ ਆਪਣੀ ਇੱਕ ਪੁਰਾਣੀ ਘੜੀ ਜੋ ਕਿ ਇਕ ਫ਼ੋਟੋ ਦੇ ਪਿੱਛੇ ਪਈ ਹੋਈ ਸੀ ਉਸ ਬਾਰੇ ਵੀ ਸਭ ਨੂੰ ਦੱਸਿਆ ਅਤੇ ਹੁਣ ਇਹ ਘੜੀ ਇਸ ਦੇ ਕੋਲ ਹੈ ਸੋ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਦੀਆਂ ਗੱਲਾਂ ਦੇ ਉੱਤੇ ਵਿਸਵਾਸ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਪਰਮਾਤਮਾ ਬਾਰੇ ਕੋਈ ਵੀ ਨਹੀਂ ਜਾਣਦਾ ਲੋਕਾਂ ਦੇ ਕੋਲ ਸਿਰਫ ਗੱਲਾਂ ਹੀ ਹਨ ਪਰਮਾਤਮਾ ਕੁਝ ਵੀ ਕਰ ਸਕਦਾ ਹੈ ਪੁਨਰ ਜਨਮ ਵੀ ਹੋ ਸਕਦੇ ਹਨ ਪਰ ਕੁਝ ਤਰਕਸ਼ੀਲ ਵਾਲੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਪਰ ਵੇਖਿਆ ਜਾਵੇ ਤਾਂ ਦੋਵੇਂ ਧਿਰਾਂ ਆਪਣੀ
ਗੱਲ ਨੂੰ ਸਾਬਿਤ ਕਰਨ ਵਿੱਚ ਅਸਮਰੱਥ ਦਿਖਾਈ ਦੇਣ ਲੱਗ ਜਾਂਦੀਆਂ ਹਨ ਜੇਕਰ ਕਿਸੇ ਵੱਲੋਂ ਇਹ ਕਿਹਾ ਜਾਵੇ ਕਿ ਉਹ ਕਿਸੇ ਵੀ ਅਜਿਹੀ ਗੱਲ ਨੂੰ ਸਾਬਿਤ ਕਰ ਸਕਦੇ ਹਨ ਤਾਂ ਉਨ੍ਹਾਂ ਦੇ ਲਈ ਥੋੜ੍ਹਾ ਅਸੰਭਵ ਹੋ ਜਾਂਦਾ ਹੈ ਕਿਉਂਕਿ ਸਵਾਲ ਤੇ ਸਵਾਲ ਖੜ੍ਹੇ ਹੁੰਦੇ ਰਹਿੰਦੇ ਹਨ ਪਰ ਪਰਮਾਤਮਾ ਬਾਰੇ ਕੋਈ ਨਹੀਂ ਜਾਣਦਾ ਹੈ ਜਿਸ ਕਾਰਨ ਲੋਕਾਂ ਨੂੰ ਆਪਣੇ ਵਿਚਾਰਾਂ ਦੇ ਉੱਤੇ ਹੀ ਨਿਰਭਰ ਰਹਿਣਾ ਪੈ ਜਾਂਦਾ ਹੈ ਕੋਈ ਵੀ ਆਪਣੀ ਗੱਲ ਨੂੰ ਸਾਬਿਤ ਨਹੀਂ ਕਰ ਪਾਉਂਦਾ ਸੋ ਹੁਣ ਇੱਥੇ ਵੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਲੜਕੀ ਦੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਕੀਤਾ ਜਾ ਰਿਹਾ ਹੈ ਕੁਝ ਇਸ ਨੂੰ ਝੂਠ ਦੱਸ ਰਹੇ ਹਨ।