ਭਗਵੰਤ ਮਾਨ ਦੇ ਆਪ ਲੀਡਰ ਨੇ ਤੜਕ ਸਵੇਰ ਹੀ ਬੱਚਿਆਂ ਨੂੰ ਵੰਡੇ ਕੰਪਿਊਟਰ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਇੱਕ ਸੌ ਸਤਾਰਾਂ ਵਿਧਾਨ ਸਭਾ ਸੀਟਾਂ ਦੇ ਵਿੱਚੋਂ ਬੱਨਵੇ ਸੀਟਾਂ ਪ੍ਰਾਪਤ ਕਰਕੇ ਪੂਰਨ ਬਹੁਮਤ ਦੇ ਨਾਲ ਉਨ੍ਹਾਂ ਨੇ ਆਪਣੀ ਸਰਕਾਰ ਬਣਾਈ ਹੈ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦਾ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਜਾਂ ਫਿਰ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰੇਸ਼ਾਨ ਬਹੁਤ ਜ਼ਿਆਦਾ ਸੀ ਜਿਸ ਦੇ ਚੱਲਦੇ ਉਨ੍ਹਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਕਿ ਉਹ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਸੋ ਇਸੇ ਦੇ ਚਲਦੇ ਆਮ ਆਦਮੀ ਪਾਰਟੀ ਨੂੰ ਅੱਜ ਇਕ ਵੱਡੀ ਜਿੱਤ ਪ੍ਰਾਪਤ ਹੋਈ ਹੈ ਅਤੇ ਹੁਣ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਵੀ

ਵਧ ਗਈਆਂ ਹਨ ਕਿ ਉਨ੍ਹਾਂ ਦੇ ਵੱਲੋਂ ਜੋ ਵਾਅਦੇ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਗਏ ਹਨ ਅਤੇ ਜੋ ਗਾਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਹਨ ਉਹ ਪੂਰੀਆਂ ਕੀਤੀਆਂ ਜਾਣਗੀਆਂ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਸਿਸਟਮ ਨੂੰ ਸੁਧਾਰਨ ਦੀ ਗੱਲ ਆਮ ਆਦਮੀ ਪਾਰਟੀ ਨੇ ਕਹੀ ਹੈ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਜੋ ਵੀ ਗੰਭੀਰ ਮੁੱਦੇ ਹਨ ਉਨ੍ਹਾਂ ਦੇ ਉੱਤੇ ਵੀ ਗੱਲਬਾਤ ਕਰਨ ਦੀ ਗੱਲ ਆਮ ਆਦਮੀ ਪਾਰਟੀ ਨੇ ਕਹੀ ਸੀ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤਕ ਇਸ ਪਾਰਟੀ ਦੇ ਵੱਲੋਂ ਇਹ ਕੰਮ ਕਾਰ ਕਰ ਲਏ ਜਾਂਦੇ ਹਨ ਇਸਦੇ ਨਾਲ ਹੀ ਇਕ ਖਬਰ ਸਾਹਮਣੇ ਆ ਰਹੀ ਹੈ ਕਿ ਆਪ ਦੇ ਇਕ ਲੀਡਰ ਦੇ ਵੱਲੋਂ ਕੁਝ ਕੰਪਿਊਟਰ ਬੱਚਿਆਂ ਨੂੰ ਦਿੱਤੇ ਗਏ ਹਨ

ਵੇਖਿਆ ਜਾਵੇ ਤਾਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਕੰਪਿਊਟਰਾਂ ਦੀ ਕਮੀ ਹੁੰਦੀ ਹੈ ਜਿਸ ਕਾਰਨ ਬੱਚੇ ਚੰਗੇ ਤਰੀਕੇ ਨਾਲ ਪੜ੍ਹਾਈ ਨਹੀਂ ਕਰ ਪਾਉਂਦੇ ਇੱਥੇ ਜਦੋਂ ਇਹ ਕੰਪਿਊਟਰ ਦਿੱਤੇ ਜਾ ਰਹੇ ਸੀ ਤਾਂ ਉਸ ਮੌਕੇ ਕੰਪਿਊਟਰ ਲੈਣ ਵਾਲਿਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਿਰਫ਼ ਕੰਪਿਊਟਰਾਂ ਦੇ ਨਾਲ ਕੰਮ ਨਹੀਂ ਬਣੇਗਾ ਨੌਕਰੀ ਦੀ ਵੀ ਲੋੜ ਹੈ ਤਾਂ ਇੱਥੇ ਆਪ ਦੇ ਵਿਧਾਇਕਾਂ ਦਾ ਕਹਿਣਾ ਹੈ ਕਿ ਪੱਚੀ ਹਜ਼ਾਰ ਨੌਕਰੀਆਂ ਕੱਢ ਦਿੱਤੀਆਂ ਗਈਆਂ ਹਨ ਸੌ ਇੱਥੇ ਆਮ ਆਦਮੀ ਪਾਰਟੀ ਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ

ਪੱਚੀ ਹਜ਼ਾਰ ਨੌਕਰੀਆਂ ਨਾਲ ਵੀ ਕੁਝ ਨਹੀਂ ਹੋਵੇਗਾ ਆਉਣ ਵਾਲੇ ਸਮੇਂ ਦੇ ਵਿਚ ਵੱਧ ਤੋਂ ਵੱਧ ਨੌਕਰੀਆਂ ਪੰਜਾਬ ਦੇ ਲੋਕਾਂ ਨੂੰ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਹੋ ਸਕਣ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦੇ ਵਿਚ ਨਾ ਜਾਣ ਕਿਉਂਕਿ ਲਗਾਤਾਰ ਵਿਦੇਸ਼ਾਂ ਦੇ ਵਿਚ ਜਾਣ ਦੇ ਨਾਲ ਪੰਜਾਬ ਦੇ ਵਿੱਚ ਨੌਜਵਾਨੀ ਬਿਲਕੁਲ ਖ਼ਤਮ ਹੁੰਦੀ ਜਾ ਰਹੀ ਹੈ ਜਿਹੜੇ ਨੌਜਵਾਨ ਪੰਜਾਬ ਦੇ ਵਿੱਚ ਹਨ ਉਹ ਨਸ਼ਿਆਂ ਦੇ ਵਿੱਚ ਲੱਗੇ ਹੋਏ ਹਨ ਜਾਂ ਫਿਰ ਛੋਟਾ ਮੋਟਾ ਕੰਮ ਕਰ ਕੇ ਆਪਣੇ ਘਰਾਂ ਦਾ ਗੁਜ਼ਾਰਾ ਕਰ ਰਹੇ ਹਨ ਪੰਜਾਬ ਦੇ ਹਾਲਾਤ ਬਹੁਤੀ ਜ਼ਿਆਦਾ ਮਾੜੇ ਹਨ।

Leave a Reply

Your email address will not be published. Required fields are marked *