ਮਾਂ ਬਾਪ ਮੁਸਲਿਮ ਪਰ ਪੁੱਤਰ ਬਣ ਗਿਆ ਤੂਫ਼ਾਨ ਸਿੰਘ ,ਸੁਣੋ ਪੂਰੀ ਕਹਾਣੀ

Uncategorized

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਬੱਚੇ ਹਨ, ਜੋ ਅਨਾਥ ਹਨ ਅਤੇ ਕਈ ਵਾਰ ਇਹ ਬੱਚੇ ਸੜਕਾਂ ਉੱਤੇ ਰੁਲਦੇ ਹੋਏ ਦਿਖਾਈ ਦਿੰਦੇ ਹਨ ਮਾਂ ਬਾਪ ਤੋਂ ਬਿਨਾਂ ਇਨ੍ਹਾਂ ਦੀ ਜ਼ਿੰਦਗੀ ਨਰਕ ਹੋ ਜਾਂਦੀ ਹੈ।ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਸਾਡੇ ਸਾਹਮਣੇ ਆ ਚੁੱਕੀਆਂ ਹਨ।ਪਰ ਕੁਝ ਬੱਚੇ ਅਜਿਹੇ ਹੁੰਦੇ ਹਨ,ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਅਤੇ ਇਹ ਅਜਿਹੇ ਠਿਕਾਣਿਆਂ ਤੇ ਪਹੁੰਚਦੇ ਹਨ ਜਿੱਥੇ ਇਨ੍ਹਾਂ ਦੀ ਕਦਰ ਪੈਂਦੀ ਹੈ ਅਤੇ ਇਹ ਕੁਝ ਅਜਿਹਾ ਕਰਦੇ ਹਨ, ਜਿਸ ਨਾਲ ਚਾਰੇ ਪਾਸੇ ਨਾਂ ਦੇ ਚਰਚੇ ਹੋ ਜਾਂਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਇਕ ਛੋਟੀ ਉਮਰ ਦੇ ਬੱਚੇ ਨੂੰ ਇਕ

ਮੁਸਲਿਮ ਪਰਿਵਾਰ ਨੇ ਸ੍ਰੀ ਦਰਬਾਰ ਸਾਹਿਬ ਅੱਗੇ ਛੱਡ ਦਿੱਤਾ ਸੀ। ਜਾਣਕਾਰੀ ਮੁਤਾਬਕ ਉਸ ਸਮੇਂ ਇਹ ਬੱਚਾ ਥੋੜ੍ਹਾ ਬਹੁਤਾ ਤੁਰਨਾ ਜਾਣਦਾ ਸੀ,ਪਰ ਇਸ ਨੂੰ ਜ਼ਿਆਦਾ ਸੂਝ ਬੂਝ ਨਹੀਂ ਸੀ।ਜਾਣਕਾਰੀ ਮੁਤਾਬਕ ਇਸ ਬੱਚੇ ਦੇ ਮਾਤਾ ਪਿਤਾ ਇਸ ਦੁਨੀਆ ਵਿਚ ਨਹੀਂ ਹਨ।ਇਸ ਦਾ ਪਾਲਣ ਪੋਸ਼ਣ ਸ੍ਰੀ ਦਰਬਾਰ ਸਾਹਿਬ ਵਿੱਚ ਹੀ ਹੋਇਆ ਹੈ।ਇਸ ਲਈ ਇਸ ਬੱਚੇ ਦਾ ਕਹਿਣਾ ਹੈ ਕਿ ਇਸ ਦੇ ਪਰਿਵਾਰ ਨਾਲੋਂ ਵੱਡਾ ਕਿਸੇ ਦਾ ਪਰਿਵਾਰ ਨਹੀਂ ਹੈ ਅਤੇ ਇਸ ਦੇ ਘਰ ਨਾਲੋਂ ਵੱਡਾ ਕਿਸੇ ਦਾ ਘਰ ਨਹੀਂ ਹੈ।ਪਰ ਕਈ ਵਾਰ ਸ੍ਰੀ ਦਰਬਾਰ ਸਾਹਿਬ ਵਿੱਚ ਬਣੀ ਹੋਈ ਕਮੇਟੀ ਵੱਲੋਂ ਇਸ ਬੱਚੇ ਨੂੰ ਰੋਕਟੋਕ ਕੀਤੀ ਜਾਂਦੀ ਹੈ,ਜਿਸ ਕਾਰਨ ਇਹ ਬੱਚਾ ਚਾਹੁੰਦਾ ਹੈ ਕਿ ਇਸ ਦਾ ਇੱਕ ਘਰ ਹੋਵੇ।ਜੋ ਇਹ ਆਪਣੀ ਮਿਹਨਤ ਦੀ ਕਮਾਈ

ਤੋਂ ਬਣਾਵੇਗਾ।ਇਸ ਦਾ ਕਹਿਣਾ ਹੈ ਕਿ ਪਹਿਲਾਂ ਇਹ ਸ੍ਰੀ ਦਰਬਾਰ ਸਾਹਿਬ ਵਿੱਚ ਸੇਵਾ ਕਰਦਾ ਸੀ ਅਤੇ ਪ੍ਰਸ਼ਾਦਾ ਛਕ ਲੈਂਦਾ ਸੀ।ਪਰ ਬਾਅਦ ਵਿੱਚ ਇਸ ਨੂੰ ਅਹਿਸਾਸ ਹੋਇਆ ਕਿ ਇਸ ਨੂੰ ਕਮਾਈ ਕਰਨੀ ਚਾਹੀਦੀ ਹੈ।ਇਸ ਲਈ ਇਹ ਛੋਟੀ ਜਿਹੀ ਦੁਕਾਨ ਲਗਾਉਂਦਾ ਹੈ।ਜਿਸ ਤੋਂ ਜੋ ਕਮਾਈ ਹੁੰਦੀ ਹੈ ਉਸ ਵਿੱਚੋਂ ਦਸਵੰਧ ਵੀ ਕੱਢਦਾ ਹੈ। ਹੁਣ ਇਹ ਬੱਚਾ ਨਿਹੰਗ ਸਿੰਘਾਂ ਸੱਜ ਚੁੱਕਿਆ ਹੈ ਅਤੇ ਇਸ ਦਾ ਇਹ ਸਰੂਪ ਸਾਰਿਆਂ ਨੂੰ ਇਸ ਦੇ ਵੱਲ ਆਕਰਸ਼ਿਤ ਕਰਦਾ ਹੈ।

Leave a Reply

Your email address will not be published.