ਸਕੂਲ ਗਏ ਬੱਚੇ ਦੀ ਛੱਪੜ ਤੇ ਵਿੱਚੋਂ ਮਿਲੀ ਲਾਸ਼

Uncategorized

ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਬਾ ਬਕਾਲਾ ਦੇ ਨਜ਼ਦੀਕ ਪੈਂਦੇ ਪਿੰਡ ਛਾਪਿਆਂਵਾਲੀ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ।ਜਿੱਥੇ ਚੌਦਾਂ ਸਾਲਾਂ ਦਾ ਹਰਨੂਰ ਸਿੰਘ ਲਾਪਤਾ ਹੋ ਗਿਆ ਸੀ।ਜਾਣਕਾਰੀ ਮੁਤਾਬਕ ਹਰਨੂਰ ਸਿੰਘ ਘਰੋਂ ਸਕੂਲ ਵਾਸਤੇ ਤਿਆਰ ਹੋ ਕੇ ਗਿਆ ਸੀ।ਘਰ ਤੋਂ ਥੋੜ੍ਹੀ ਦੂਰ ਹੀ ਉਸਦਾ ਨੇ ਸਕੂਲ ਵਾਲੀ ਬੱਸ ਵਿਚ ਚੜ੍ਹਨਾ ਸੀ।ਇਸ ਦੌਰਾਨ ਉਸ ਦੇ ਤਾਇਆ ਜੀ ਦਾ ਲੜਕਾ ਵੀ ਉਸ ਦੇ ਨਾਲ ਗਿਆ ਸੀ,ਪਰ ਹਰਨੂਰ ਸਿੰਘ ਨੇ ਉਸ ਨੂੰ ਵਾਪਸ ਘਰ ਭੇਜ ਦਿੱਤਾ ਅਤੇ ਕਿਹਾ ਕਿ ਉਹ ਖੁਦ ਹੀ ਚਲਿਆ ਜਾਵੇਗਾ।ਪਰ ਬਾਅਦ ਵਿੱਚ ਹਰਨੂਰ ਸਿੰਘ ਦਾ ਕੁਝ ਵੀ ਅਤਾ ਪਤਾ ਨਹੀਂ ਸੀ, ਕਿਉਂਕਿ ਹਰਨੂਰ ਸਿੰਘ ਆਪਣੇ ਸਕੂਲ ਨਹੀਂ ਪਹੁੰਚਿਆ ਸੀ

ਅਤੇ ਨਾ ਹੀ ਉਹ ਪਿੰਡ ਵਿੱਚ ਕਿਸੇ ਪਾਸੇ ਦਿਖਾਈ ਦੇ ਰਿਹਾ ਸੀ।ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਚਿੰਤਾ ਬਹੁਤ ਜ਼ਿਆਦਾ ਵਧ ਗਈ ਸੀ।ਉਨ੍ਹਾਂ ਨੇ ਇਸ ਮਾਮਲੇ ਦੀ ਸੂਚਨਾ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਪੁਲੀਸ ਮੁਲਾਜ਼ਮਾਂ ਨੇ ਤੁਰੰਤ ਹੀ ਹਰਨੂਰ ਸਿੰਘ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਹੁਣ ਉਸ ਦੀ ਲਾ-ਸ਼ ਪਿੰਡ ਦੇ ਛੱਪੜ ਵਿੱਚੋਂ ਮਿਲੀ ਹੈ।ਜਾਣਕਾਰੀ ਮੁਤਾਬਕ ਜਦੋਂ ਉਸ ਦੀ ਲਾ-ਸ਼ ਉੱਪਰ ਆ ਗਈ ਤਾਂ ਉਸ ਤੋਂ ਬਾਅਦ ਲਾ-ਸ਼ ਨੂੰ ਬਾਹਰ ਕੱਢਿਆ ਗਿਆ।ਇਸ ਘਟਨਾ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿੱਚ ਵੱਖੋ ਵੱਖਰੇ ਖਿਆਲ ਆ ਰਹੇ ਹਨ ਕਿ ਹਰਨੂਰ ਸਿੰਘ ਨੂੰ ਕਿਸੇ ਨੇ ਮਾਰਿਆ ਹੈ ਜਾਂ ਫਿਰ ਉਸ ਨਾਲ ਕੋਈ ਹਾਦਸਾ ਹੋਇਆ ਹੈ।ਦੱਸ ਦਈਏ ਕਿ ਇਸ ਮਾਮਲੇ ਬਾਰੇ ਅਜੇ ਕੋਈ ਵੀ

ਗੱਲਬਾਤ ਸਾਹਮਣੇ ਨਹੀਂ ਆਈ ਕਿ ਹਰਨੂਰ ਸਿੰਘ ਦੀ ਹੱ-ਤਿ-ਆ ਕੀਤੀ ਗਈ ਹੈ ਜਾਂ ਫਿਰ ਉਸਦੇ ਨਾਲ ਹਾਦਸਾ ਵਾਪਰਿਆ ਹੈ।ਪਰ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ’ਕਿਉਂਕਿ ਉਨ੍ਹਾਂ ਦੇ ਬੱਚੇ ਦੀ ਮੌਤ ਬੜੇ ਹੀ ਦ-ਰ-ਦ-ਨਾ-ਕ ਤਰੀਕੇ ਨਾਲ ਹੋਈ ਹੈ।ਦੂਜੇ ਪਾਸੇ ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।ਉਨ੍ਹਾਂ ਦੁਆਰਾ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰਨੂਰ ਨੂੰ ਕਿਸੇ ਨੇ ਮਾਰਿਆ ਹੈ ਜਾਂ ਫਿਰ ਉਹ ਹਾਦਸੇ ਦੀ ਲਪੇਟ ਵਿੱਚ ਆਇਆ ਹੈ।ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ ਅਤੇ ਇਸ ਮਾਮਲੇ ਵਿੱਚ ਜੋ ਵੀ ਗੱਲਬਾਤ ਸਾਹਮਣੇ ਆਵੇਗੀ,ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *