ਸਾਢੂ ਅਤੇ ਏ ਐੱਸ ਆਈ ਦੀ ਧਮਕੀ ਤੋਂ ਬਾਅਦ ਨੌਜਵਾਨ ਨੇ ਚੁੱਕਿਆ ਇਹ ਗ਼ਲਤ ਕਦਮ

Uncategorized

ਪੰਜਾਬ ਪੁਲਿਸ ਅਕਸਰ ਹੀ ਚੰਗੇ ਮਾੜੇ ਕੰਮਾਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ,ਕਿਉਂਕਿ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਜਾਂ ਆਡੀਓਜ਼ ਵਾਇਰਲ ਹੁੰਦੀਆਂ ਹਨ।ਜਿਨ੍ਹਾਂ ਕਾਰਨ ਪੁਲੀਸ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ਉੱਤੇ ਇਕ ਆਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਨੌਜਵਾਨ ਜਿਸ ਦਾ ਨਾਮ ਜਸਬੀਰ ਸਿੰਘ ਹੈ ਅਤੇ ਇਕ ਏਐਸਆਈ ਦੇ ਵਿਚਕਾਰ ਗੱਲਬਾਤ ਹੋ ਰਹੀ ਹੈ।ਇਸ ਆਡੀਓ ਦੇ ਵਿੱਚ ਸੁਣਿਆ ਜਾ ਸਕਦਾ ਹੈ ਕਿ ਏ ਐੱਸ ਆਈ ਜਸਬੀਰ ਸਿੰਘ ਨਾਂ ਦੇ ਲੜਕੇ ਨੂੰ ਕਾਫੀ ਜ਼ਿਆਦਾ ਬੁਰਾ

ਭਲਾ ਬੋਲਦਾ ਹੈ।ਜਾਣਕਾਰੀ ਮੁਤਾਬਕ ਹੁਣ ਜਸਬੀਰ ਸਿੰਘ ਨਾਂ ਦੇ ਲੜਕੇ ਨੇ ਆਪਣੇ ਸਾਢੂ ਅਤੇ ਇਸ ਏ ਐੱਸ ਆਈ ਦੀ ਕਾਰਵਾਈ ਤੋਂ ਪਰੇਸ਼ਾਨ ਹੋ ਕੇ ਆ-ਤ-ਮ-ਹੱ-ਤਿ-ਆ ਕਰ ਲਈ ਹੈ।ਦੱਸ ਦਈਏ ਕਿ ਇਹ ਮਾਮਲਾ ਜਗਰਾਉਂ ਦੇ ਨਜ਼ਦੀਕੀ ਪਿੰਡ ਤਲਵੰਡੀ ਮੰਡੀਆਂ ਦਾ ਹੈ,ਜਿਥੋਂ ਦੇ ਜਸਬੀਰ ਸਿੰਘ ਨੇ ਆਪਣੀ ਜ਼ਿੰਦਗੀ ਖਤਮ ਕੀਤੀ ਹੈ। ਜਾਣਕਾਰੀ ਮੁਤਾਬਕ ਜਸਬੀਰ ਸਿੰਘ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।ਖ਼ਾਸਕਰ ਉਸ ਦੇ ਸਾਢੂ ਨੇ ਉਸ ਨੂੰ ਕਾਫੀ ਜ਼ਿਆਦਾ ਧ-ਮ-ਕੀ-ਆਂ ਦਿੱਤੀਆਂ।ਇੱਥੋਂ ਤੱਕ ਕਿ ਜਸਬੀਰ ਸਿੰਘ ਦੀ ਪਤਨੀ ਨੂੰ ਵੀ ਆਪਣੇ ਪਿੱਛੇ ਲਗਾ ਰੱਖਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜਸਬੀਰ ਸਿੰਘ ਦੇ ਘਰ ਡੇਢ ਮਹੀਨਾ ਪਹਿਲਾਂ ਇੱਕ ਬੱਚੀ ਨੇ

ਜਨਮ ਲਿਆ ਸੀ।ਇਸ ਬੱਚੀ ਨਾਲ ਉਸ ਦੀ ਪਤਨੀ ਕਾਫੀ ਬੁਰਾ ਵਰਤਾਅ ਕਰਦੀ ਸੀ।ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦੀ ਸੀ ਅਤੇ ਉਸ ਨੂੰ ਦੁੱਧ ਵੀ ਨਹੀਂ ਲਿਆਉਂਦੀ ਸੀ।ਜਦੋਂ ਜਸਬੀਰ ਸਿੰਘ ਨੇ ਤੰਗ ਪਰੇਸ਼ਾਨ ਹੋ ਕੇ ਪੁਲਸ ਪ੍ਰਸ਼ਾਸਨ ਦੀ ਮਦਦ ਲੈਣੀ ਚਾਹੀ ਤਾਂ ਪੁਲਸ ਪ੍ਰਸ਼ਾਸਨ ਨੇ ਵੀ ਇਨ੍ਹਾਂ ਦਾ ਸਾਥ ਨਹੀਂ ਦਿੱਤਾ।ਜਿਸ ਤੋਂ ਪ੍ਰੇਸ਼ਾਨ ਹੋ ਕੇ ਜਸਬੀਰ ਸਿੰਘ ਨੇ ਆਪਣੀ ਜ਼ਿੰਦਗੀ ਖਤਮ ਕੀਤੀ ਹੈ।ਇਸ ਮਾਮਲੇ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ।ਦੂਜੇ ਪਾਸੇ ਜਸਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਪੁੱਤਰ ਨਾਲ ਇਨਸਾਫ਼ ਹੋ ਸਕੇ।

Leave a Reply

Your email address will not be published. Required fields are marked *