ਪਤੀ ਦੀ ਮੌਤ ਤੋਂ ਬਾਅਦ ਇਸ ਲੜਕੀ ਨੇ ਦਿਖਾਈ ਬਹਾਦਰੀ, ਦੇਖੋ ਮਾਂ ਬਾਪ ਵਾਂਗ ਸਾਂਭੇ ਸੱਸ ਸਾਰਾ

Uncategorized

ਭਾਵੇਂ ਕਿ ਸਾਡੇ ਸਮਾਜ ਵਿੱਚ ਔਰਤਾਂ ਨੂੰ ਮਰਦਾਂ ਤੋਂ ਘੱਟ ਸਮਝਿਆ ਜਾਂਦਾ ਹੈ ਅਤੇ ਹਮੇਸ਼ਾਂ ਹੀ ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ।ਜਿਸ ਨਾਲ ਔਰਤਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭਾਵੇਂ ਕਿ ਕੁਝ ਲੋਕ ਆਪਣੀ ਸੋਚ ਨੂੰ ਬਦਲਦੇ ਹੋਏ ਦਿਖਾਈ ਦੇ ਰਹੇ ਹਨ।ਪਰ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਅਜੇ ਵੀ ਘਟੀਆ ਮਾਨਸਿਕਤਾ ਰੱਖਦੇ ਹਨ। ਪਰ ਜੇਕਰ ਦੇਖਿਆ ਜਾਵੇ ਤਾਂ ਸਾਡੇ ਸਮਾਜ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਮਿਲਦੀਆਂ ਹਨ,ਜੋ ਸਾਬਿਤ ਕਰ ਦਿੰਦੀਆਂ ਹਨ ਕਿ ਔਰਤਾਂ ਮਰਦਾਂ ਦੇ ਬਰਾਬਰ ਕੰਮ ਕਰ ਸਕਦੀਆਂ ਹਨ।ਬਹੁਤ ਸਾਰੀਆਂ ਅਜਿਹੀਆਂ ਉਦਾਹਰਣਾਂ ਵੀ ਮਿਲਦੀਆਂ ਹਨ।ਇੱਥੇ

ਮਜਬੂਰੀ ਵਿਚ ਔਰਤਾਂ ਨੂੰ ਅਜਿਹੇ ਕੰਮ ਕਰਨੇ ਪੈਂਦੇ ਹਨ ਜੋ ਪਹਿਲਾਂ ਕਦੀ ਉਨ੍ਹਾਂ ਨੇ ਨਹੀਂ ਕੀਤੇ ਹੁੰਦੇ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ।ਜਿਥੇ ਅੱਠ ਮਹੀਨੇ ਦੀ ਗਰਭਵਤੀ ਔਰਤ ਸੜਕਾਂ ਤੇ ਕੜੀ ਚੌਲ ਵੇਚਦੀ ਹੋਈ ਦਿਖਾਈ ਦੇ ਰਹੀ ਹੈ,ਕਿਉਂਕਿ ਇਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਇਸ ਔਰਤ ਨਾਲ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਦੇ ਪਤੀ ਨੇ ਖ਼ੁ-ਦ-ਕੁ-ਸ਼ੀ ਕਰਨ ਲਈ।ਉਸ ਤੋਂ ਬਾਅਦ ਇਨ੍ਹਾਂ ਦੇ ਘਰ ਵਿਚ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ।ਕਿਉਂਕਿ ਇਸ ਦੇ ਬਜ਼ੁਰਗ ਸੱਸ ਸਹੁਰਾ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ।ਇਸ ਤੋਂ ਇਲਾਵਾ ਇਸ ਦੇ ਘਰ ਅੱਠ ਸਾਲ

ਦਾ ਬੱਚਾ ਵੀ ਹੈ।ਇਨ੍ਹਾਂ ਦਾ ਢਿੱਡ ਭਰਨ ਲਈ ਇਸ ਨੂੰ ਇਹ ਕੰਮ ਕਰਨਾ ਪੈ ਰਿਹਾ ਹੈ।ਇਸ ਨੇ ਦੱਸਿਆ ਕਿ ਇਨ੍ਹਾਂ ਦੀ ਕਿਸੇ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਗਈ,ਜਿਸ ਕਾਰਨ ਹੁਣ ਇਸ ਨੂੰ ਮਜਬੂਰਨ ਇਹ ਕੰਮ ਕਰਨਾ ਪੈ ਰਿਹਾ ਹੈ।ਇਸ ਦੇ ਇਸ ਹੌਸਲੇ ਨੂੰ ਵੇਖ ਕੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਦੀ ਸਰਾਹਨਾ ਵੀ ਕੀਤੀ ਜਾ ਰਹੀ ਹੈ, ਕਿਉਂਕਿ ਆਪਣੇ ਬਜ਼ੁਰਗ ਸੱਸ ਸਹੁਰੇ ਅਤੇ ਆਪਣੇ ਅੱਠ ਸਾਲਾ ਬੱਚੇ ਦਾ ਢਿੱਡ ਭਰਨਾ ਬੱਸ ਤੇ ਅੱਠ ਮਹੀਨਿਆਂ ਦੀ ਗਰਭਵਤੀ ਕੰਮ ਕਰ ਰਹੀ ਹੈ।ਸੋ ਬਹੁਤ ਸਾਰੇ ਲੋਕਾਂ ਵੱਲੋਂ ਇਸ ਦੀ ਤਾਰੀਫ ਕੀਤੀ ਜਾ ਰਹੀ ਹੈ। ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ, ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *