ਵੇਖੋ ਆਰਕੈਸਟਰਾ ਵਾਲੀਆਂ ਕੁੜੀਆਂ ਦੀ ਜ਼ਿੰਦਗੀ, ਕਿੰਜ ਕਰਦੇ ਨੇ ਲੋਕ ਬੇਸ਼ਰਮੀ ਦੀਆਂ ਹੱਦਾਂ ਪਾਰ

Uncategorized

ਸਾਡੇ ਦੇਸ਼ ਦੇ ਹਾਲਾਤ ਬਹੁਤ ਮਾੜੇ ਹੁੰਦੇ ਜਾ ਰਹੇ ਹਨ,ਕਿਉਂਕਿ ਦੇਸ਼ ਦੇ ਵਿਚ ਬੇਰੁਜ਼ਗਾਰੀ ਅਤੇ ਮਹਿੰਗਾਈ ਦਿਨੋਂ ਦਿਨ ਵਧਦੀ ਜਾ ਰਹੀ ਹੈ।ਜਿਸ ਕਾਰਨ ਲੋਕਾਂ ਨੂੰ ਆਪਣਾ ਢਿੱਡ ਭਰਨਾ ਮੁਸ਼ਕਿਲ ਹੋ ਰਿਹਾ ਹੈ।ਡਿਗਰੀਆਂ ਪ੍ਰਾਪਤ ਨੌਜਵਾਨ ਸੜਕਾਂ ਉੱਤੇ ਰੁਲਦੇ ਹੋਏ ਦਿਖਾਈ ਦਿੰਦੇ ਹਨ।ਉਨ੍ਹਾਂ ਨੂੰ ਰੁਜ਼ਗਾਰ ਲੈਣ ਦੇ ਲਈ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਹਨ; ਪਰ ਫਿਰ ਵੀ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਬਲਕਿ ਪੁਲੀਸ ਦੀਆਂ ਲਾਠੀਆਂ ਖਾਣੀਆਂ ਪੈਂਦੀਆਂ ਹਨ। ਜਿਸ ਤੋਂ ਪ੍ਰੇਸ਼ਾਨ ਹੋ ਕੇ ਬਹੁਤ ਸਾਰੇ ਨੌਜਵਾਨ ਆਪਣੀ ਜ਼ਿੰਦਗੀ ਖਤਮ ਕਰ ਲੈਂਦੇ ਹਨ।ਕੁਝ ਅਜਿਹੇ ਹਨ ਜੋ ਗਲਤ ਰਾਹਾਂ ਤੇ ਤੁਰ ਪੈਂਦੇ ਹਨ ਭਾਵ ਚੋਰੀ ਚਕਾਰੀ ਕਰਦੇ ਹਨ।

ਬਹੁਤ ਸਾਰੇ ਨੌਜਵਾਨ ਅਜਿਹੇ ਹਨ ਜੋ ਨਸ਼ਿਆਂ ਵੱਲ ਤੁਰ ਪਏ ਹਨ। ਕੁੱਲ ਮਿਲਾ ਕੇ ਪੰਜਾਬ ਦੇ ਲੋਕਾਂ ਦਾ ਭਵਿੱਖ ਖ਼ਤਰੇ ਵਿੱਚ ਦਿਖਾਈ ਦੇ ਰਿਹਾ ਹੈ। ਇੱਥੇ ਹੀ ਕੁਝ ਨੌਜਵਾਨ ਅਜਿਹੇ ਹਨ ਜੋ ਆਰਕੈਸਟਰਾ ਨਾਲ ਕੰਮ ਕਰਦੇ ਹੋਏ ਦਿਖਾਈ ਦਿੰਦੇ ਹਨ।ਇਸ ਕੰਮ ਨੂੰ ਕਰਨ ਵਾਲੇ ਨੌਜਵਾਨਾਂ ਨੂੰ ਸਾਡੇ ਸਮਾਜ ਵਿੱਚ ਸਹੀ ਨਿਗ੍ਹਾ ਦੇ ਨਾਲ ਨਹੀਂ ਦੇਖਿਆ ਜਾਂਦਾ,ਜੋ ਵੀ ਨੌਜਵਾਨ ਇਸ ਕੰਮ ਨੂੰ ਕਰਦੇ ਹਨ।ਉਨ੍ਹਾਂ ਉੱਤੇ ਬਹੁਤ ਤਰ੍ਹਾਂ ਦੇ ਇਲਜ਼ਾਮ ਲਗਾਏ ਜਾਂਦੇ ਹਨ।ਜਿਹੜੀਆਂ ਕੁੜੀਆਂ ਲੋਕਾਂ ਦਾ ਮਨੋਰੰਜਨ ਕਰਨ ਲਈ ਸਟੇਜਾਂ ਉੱਤੇ ਨੱਚਦੀਆਂ ਹਨ।ਉਨ੍ਹਾਂ ਨਾਲ ਬਹੁਤ ਗਲਤ ਤਰੀਕੇ

ਨਾਲ ਪੇਸ਼ ਆਇਆ ਜਾਂਦਾ ਹੈ।ਇਸ ਤਰ੍ਹਾਂ ਨਾਲ ਇਕ ਆਰਕੈਸਟਰ ਵਾਲੀ ਲੜਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਲਈ ਕਿੰਨਾ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ।ਜਦੋਂ ਇਨ੍ਹਾਂ ਦੇ ਪ੍ਰੋਗਰਾਮਾਂ ਦੌਰਾਨ ਲਡ਼ਕੇ ਇਨ੍ਹਾਂ ਨਾਲ ਛੇ-ੜ-ਛਾ-ੜ ਕਰਦੇ ਹਨ। ਕਈ ਵਾਰ ਵੱਡੀ ਉਮਰ ਦੇ ਬਜ਼ੁਰਗ ਵੀ ਇਨ੍ਹਾਂ ਨੂੰ ਗਲਤ ਤਰੀਕੇ ਨਾਲ ਛੂੰਹਦੇ ਹਨ ਕਈ ਲੜਕੇ ਅਜਿਹੇ ਹੁੰਦੇ ਹਨ ਜੋ ਧੱਕੇ ਨਾਲ ਇਨ੍ਹਾਂ ਨੂੰ ਨੰਬਰ ਫੜਾ ਜਾਂਦੇ ਹਨ ਅਤੇ ਮਜਬੂਰਨ ਇਨ੍ਹਾਂ ਨੂੰ ਆਪਣੇ ਚਿਹਰੇ ਉੱਤੇ ਮੁਸਕਾਨ ਰੱਖ ਕੇ ਉਨ੍ਹਾਂ ਦੇ ਇਹ ਨੰਬਰ ਫੜ੍ਹਨੇ ਪੈਂਦੇ ਹਨ।ਕਿਉਂਕਿ ਜੇਕਰ ਇਹ ਅਜਿਹਾ

ਨਹੀਂ ਕਰਦੀਆਂ ਤਾਂ ਉਸ ਤੋਂ ਬਾਅਦ ਇਨ੍ਹਾਂ ਨੂੰ ਇਨ੍ਹਾਂ ਦੇ ਮਾਲਕਾਂ ਤੋਂ ਝਿੜਕਾਂ ਸਹਿਣੀਆਂ ਪੈਂਦੀਆਂ ਹਨ।

Leave a Reply

Your email address will not be published. Required fields are marked *