ਇਨ੍ਹਾਂ ਦੋਵੇਂ ਭੈਣਾਂ ਦੀ ਆਵਾਜ਼ ਵਿੱਚ ਹੈ ਅੰਤਾਂ ਦੀ ਰੂਹਾਨੀਅਤ ,ਤੁਸੀਂ ਸੁਣ ਕੇ ਹੋ ਜਾਵੋਗੇ ਹੈਰਾਨ

Uncategorized

ਸਾਡੇ ਪੰਜਾਬ ਵਿੱਚ ਗਾਇਕੀ ਦਾ ਰੁਝਾਨ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਨਵੇਂ ਗਾਣੇ ਗੀਤਕਾਰ ਅਤੇ ਗਾਇਕ ਰੂਬਰੂ ਹੋ ਰਹੇ ਹਨ।ਅਕਸਰ ਹੀ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਗਾਇਕ ਇੱਕ ਗਾਣਾ ਗਾਉਣ ਤੋਂ ਬਾਅਦ ਹੀ ਮਸ਼ਹੂਰ ਹੋ ਜਾਂਦੇ ਹਨ। ਪਰ ਜਦੋਂ ਇਨ੍ਹਾਂ ਗਾਇਕਾਂ ਨੂੰ ਲਾਈਵ ਗਾਉਣ ਦੇ ਲਈ ਕਿਹਾ ਜਾਂਦਾ ਹੈ ਤਾਂ ਉਸ ਸਮੇਂ ਇਨ੍ਹਾਂ ਦੀਆਂ ਮੁਸ਼ਕਲਾਂ ਵਧ ਜਾਂਦੀਆਂ ਹਨ।ਕਿਉਂਕਿ ਅੱਜਕੱਲ੍ਹ ਆਟੋ ਟਿਊਨ ਦਾ ਜ਼ਮਾਨਾ ਹੈ,ਇਸ ਨਾਲ ਬਹੁਤ ਸਾਰੇ ਕਲਾਕਾਰ ਆਪਣੀ ਕਿਸਮਤ ਅਜ਼ਮਾਉਂਦੇ ਹੋਏ ਦਿਖਾਈ ਦਿੰਦੇ

ਹਨ ਬਹੁਤ ਸਾਰੇ ਗਾਇਕ ਅਜਿਹੇ ਹਨ।ਜਿਨ੍ਹਾਂ ਨੂੰ ਕਲਾਸੀਕਲ ਮਿਊਜ਼ਿਕ ਬਾਰੇ ਜਾਣਕਾਰੀ ਨਹੀਂ ਹੈ ਭਾਵ ਉਹ ਸੁਰਾਂ ਤਾਲਾਂ ਦੀ ਜਾਣਕਾਰੀ ਨਹੀਂ ਰੱਖਦੇ,ਪਰ ਫਿਰ ਵੀ ਮਸ਼ਹੂਰ ਹਨ।ਕਿਉਂਕਿ ਇਨ੍ਹਾਂ ਗਾਇਕਾਂ ਦੇ ਕੋਲ ਬਹੁਤ ਜ਼ਿਆਦਾ ਪੈਸਾ ਹੁੰਦਾ ਹੈ।ਜਿਸ ਦਾ ਇਸਤੇਮਾਲ ਕਰਕੇ ਇਹ ਮਸ਼ਹੂਰ ਹੋ ਜਾਂਦੇ ਹਨ।ਪਰ ਉੱਥੇ ਹੀ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਕਲਾਸੀਕਲ ਮਿਊਜ਼ਿਕ ਦਾ ਗਿਆਨ ਰੱਖਦੇ ਹਨ।ਪਰ ਫਿਰ ਵੀ ਮਸ਼ਹੂਰ ਨਹੀਂ ਹੋ ਸਕੇ ਕਿਉਂਕਿ ਇਹ ਲੋਕ ਗ਼ਰੀਬੀ ਵਿੱਚ ਆਪਣੀ ਦਿਨ ਕੱਟਦੇ ਹਨ।ਇਸੇ ਤਰ੍ਹਾਂ ਨਾਲ ਮਲੋਟ ਦੇ ਨਜ਼ਦੀਕੀ ਪਿੰਡ ਈਨਾ ਖੇੜਾ ਵਿੱਚ ਦੋ ਭੈਣਾਂ ਅਜਿਹੀਆਂ ਹਨ,ਜਿਨ੍ਹਾਂ ਨੂੰ ਕਲਾਸੀਕਲ ਮਿਊਜ਼ਿਕ ਬਾਰੇ

ਜਾਣਕਾਰੀ ਹੈ।ਇਨ੍ਹਾਂ ਦੇ ਪਿਤਾ ਨੂੰ ਵੀ ਗੀਤ ਸੰਗੀਤ ਬਾਰੇ ਕਾਫੀ ਜ਼ਿਅਾਦਾ ਗਿਆਨ ਹੈ ਉਨ੍ਹਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਆਪਣੇ ਸਮੇਂ ਦੇ ਵਿਚ ਉਨ੍ਹਾਂ ਨੇ ਵੱਡੇ ਗਾਇਕਾਂ ਨਾਲ ਵੀ ਰਾਬਤਾ ਕੀਤਾ ਹੈ। ਪਰ ਉਨ੍ਹਾਂ ਦੀ ਕਿਸਮਤ ਅਜਿਹੀ ਰਹਿ ਕੇ ਉਹ ਮਸ਼ਹੂਰ ਨਹੀਂ ਹੋ ਸਕੇ।ਪਰ ਉਹ ਇਹ ਸੁਪਨਾ ਦੇਖਦੇ ਸੀ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਦੇ ਅਧੂਰੇ ਸੁਪਨਿਆਂ ਨੂੰ ਜ਼ਰੂਰ ਪੂਰਾ ਕਰਨਗੇ,ਜਿਸ ਕਾਰਨ ਇਹ ਆਪਣੀਆਂ ਦੋਨੋਂ ਪੁੱਤਰੀਆਂ ਨੂੰ ਗੀਤ ਸੰਗੀਤ ਦੀ ਜਾਣਕਾਰੀ ਦੇ ਰਹੇ ਹਨ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਇਹ ਵਧੀਆ ਪ੍ਰਦਰਸ਼ਨ ਕਰ ਸਕਣ ਅਤੇ ਲੋਕਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਸਕਣ।ਸੋ ਇਹ ਦੋਨੋਂ ਭੈਣਾਂ ਬਹੁਤ ਹੀ ਸੁਰੀਲਾ ਗਾਉਂਦੀਆਂ

ਹਨ ਅਤੇ ਆਪਣੇ ਪਿਤਾ ਕੋਲੋਂ ਹੀ ਗਾਇਕੀ ਦੇ ਗੁਣ ਲੈ ਰਹੀਆਂ ਹਨ। ਇਨ੍ਹਾਂ ਦੇ ਘਰ ਦੇ ਹਾਲਾਤ ਕਾਫੀ ਜ਼ਿਆਦਾ ਖਰਾਬ ਹਨ।ਇਥੋਂ ਤਕ ਕਿ ਉਨ੍ਹਾਂ ਦੇ ਘਰ ਵਿੱਚ ਦਰਵਾਜ਼ਾ ਵੀ ਨਹੀਂ ਲੱਗਿਆ ਹੋਇਆ।

Leave a Reply

Your email address will not be published. Required fields are marked *