ਹੱਥੀ ਬਣਾਏ ਹੈਲੀਕਾਪਟਰ ਨੇ ਵੱਡੀ ਨੌਜਵਾਨ ਦੀ ਧੌਣ

Uncategorized

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ,ਜਿਸ ਵਿੱਚ ਇੱਕ ਨੌਜਵਾਨ ਵਿਅਕਤੀ ਹੈਲੀਕਾਪਟਰ ਵਿੱਚ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ।ਇਹ ਹੈਲੀਕਾਪਟਰ ਜ਼ਮੀਨ ਤੇ ਹੀ ਹੈ, ਕਿਉਂਕਿ ਨੌਜਵਾਨ ਵਿਅਕਤੀ ਹੈਲੀਕਾਪਟਰ ਦੀ ਜਾਂਚ ਪੜਤਾਲ ਕਰ ਰਿਹਾ ਸੀ।ਕਿਉਂਕਿ ਉਸ ਨੇ ਇਹ ਹੈਲੀਕਾਪਟਰ ਖ਼ੁਦ ਬਣਾਇਆ ਸੀ। ਪਰ ਇਸੇ ਦੌਰਾਨ ਉਸ ਨਾਲ ਕੁਝ ਅਜਿਹਾ ਹੁੰਦਾ ਹੈ,ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ।ਜਾਣਕਾਰੀ ਮੁਤਾਬਕ ਅਚਾਨਕ ਹੀ ਹੈਲੀਕਾਪਟਰ ਦੇ ਪੱਖੇ ਦੇ ਵਿੱਚ ਕੁੱਝ ਕਚਰਾ ਵੱਜਦਾ ਹੈ।ਉਸ ਤੋਂ ਬਾਅਦ ਹੈਲੀਕਾਪਟਰ ਦਾ ਬੈਲੇਂਸ ਵਿਗੜ ਜਾਂਦਾ ਹੈ ਅਤੇ ਹੈਲੀਕਾਪਟਰ ਟੇਢਾ ਹੋ ਜਾਂਦਾ ਹੈ।ਉਸ ਤੋਂ

ਬਾਅਦ ਹੈਲੀਕਾਪਟਰ ਦਾ ਇੱਕ ਪੱਖਾ ਵਿਅਕਤੀ ਦੀ ਗਰਦਨ ਤੇ ਜਾ ਲੱਗਦਾ ਹੈ,ਜਿਸ ਕਾਰਨ ਉਸ ਦੀ ਗਰਦਨ ਵੱਢੀ ਜਾਂਦੀ ਹੈ।ਉਸ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਕੇ ਹੇਠਾਂ ਡਿੱਗ ਪੈਂਦਾ ਹੈ। ਕੁਝ ਨੌਜਾਵਾਨ ਵਿਅਕਤੀ ਉਸ ਨੂੰ ਚੁੱਕਦੇ ਹਨ, ਪਰ ਉਸ ਸਮੇਂ ਤੱਕ ਉਸ ਦੀ ਮੌਤ ਹੋ ਜਾਂਦੀ ਹੈ।ਸੋ ਇਹ ਇਕ ਬਹੁਤ ਹੀ ਦਰਦਨਾਕ ਹਾਦਸਾ ਸੀ, ਜਿਸ ਨੇ ਸਾਰਿਆਂ ਦਾ ਦਿਲ ਝੰਜੋੜ ਕੇ ਰੱਖ ਦਿੱਤਾ।ਜਾਣਕਾਰੀ ਮੁਤਾਬਕ ਇਹ ਵੀਡੀਓ ਮਹਾਰਾਸ਼ਟਰ ਦਾ ਹੈ,ਜਿਥੇ ਇਸ ਨੌਜਵਾਨ ਵਿਅਕਤੀ ਦੀ ਆਪਣੀ ਇੱਕ ਵਰਕਸ਼ਾਪ ਹੈ।ਜਾਣਕਾਰੀ ਮੁਤਾਬਕ ਇਹ ਦਿਨ ਭਰ ਆਪਣੀ ਵਰਕਸ਼ਾਪ ਵਿੱਚ ਵੈਲਡਿੰਗ ਦਾ ਕੰਮ ਕਰਦਾ ਸੀ।ਦਿਨ ਵਿੱਚ ਲੋਕਾਂ ਦਾ ਕੰਮ

ਸਵਾਰਦਾ ਸੀ ਅਤੇ ਰਾਤ ਦੇ ਸਮੇਂ ਆਪਣੇ ਸ਼ੌਕ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਸੀ।ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦਾ ਦਿਮਾਗ ਕਾਫੀ ਤੇਜ ਸੀ ਜਿਸ ਕਾਰਨ ਇਸ ਨੇ ਕਈ ਵਾਰ ਨਵੇਂ ਅਵਿਸ਼ਕਾਰ ਕੀਤੀ ਸੀ ਅਤੇ ਹੁਣ ਵੀ ਇਹ ਕੁਝ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।ਇਸ ਨੇ ਇਕ ਸੀਟ ਵਾਲਾ ਹੈਲੀਕਾਪਟਰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਸੀ।ਪਰ ਇਸੇ ਦੌਰਾਨ ਇਸ ਨਾਲ ਇਹ ਹਾਦਸਾ ਵਾਪਰਿਆ ਹੈ,ਜਿਸ ਨੇ ਸਾਰਿਆਂ ਦਾ ਦਿਲ ਦਹਿਲਾ ਕੇ ਰੱਖ ਦਿੱਤਾ ਹੈ।ਸੋ ਬਹੁਤ ਸਾਰੇ ਲੋਕ ਇਸ ਨੌਜਵਾਨ ਵਿਅਕਤੀ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰ ਰਹੇ ਹਨ ਅਤੇ ਬਹੁਤ ਸਾਰੇ ਲੋਕ ਇਸ ਮਾਮਲੇ ਵਿੱਚ ਦੁੱਖ ਪ੍ਰਗਟ ਕਰ ਰਹੇ ਹਨ।ਲੋਕਾਂ ਵੱਲੋਂ ਇਸ ਨੌਜਵਾਨ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਹਮਦਰਦੀ ਜ਼ਾਹਿਰ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *