ਗ਼ਰੀਬ ਪਰਿਵਾਰ ਰਹਿ ਰਿਹਾ ਸੀ ਇਕ ਕਮਰੇ ਦੇ ਵਿੱਚ,ਪੱਤਰਕਾਰ ਪਹੁੰਚ ਗਿਆ ਪਰਿਵਾਰ ਦੇ ਕੋਲ

Uncategorized

ਇਕ ਪਾਸੇ ਸਿਆਸੀ ਪਾਰਟੀਆਂ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਆਪਣੇ ਹਲਕਿਆਂ ਦੇ ਵਿਚ ਕੰਮ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀ ਹਰ ਇੱਕ ਵੱਡੀ ਛੋਟੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਰਿਹਾ ਹੈ।ਪਰ ਪੰਜਾਬ ਦੇ ਅਸਲ ਵਿਚ ਹਾਲਾਤ ਵੇਖੇ ਜਾਣ ਤਾਂ ਬਹੁਤ ਮਾੜੇ ਹੋ ਚੁੱਕੇ ਹਨ।ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕੱਚੇ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ ਅਤੇ ਜਦੋਂ ਭਾਰੀ ਮੀਂਹ ਪੈਂਦਾ ਹੈ ਤਾਂ ਉਸ ਸਮੇਂ ਉਨ੍ਹਾਂ ਦੇ ਘਰ ਦੀਆਂ ਛੱਤਾਂ ਚੋਣ ਲੱਗ ਜਾਂਦੀਆਂ ਹਨ,ਜਿਸ ਕਾਰਨ ਉਨ੍ਹਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।ਭਾਵੇਂ ਕੋਈ ਵੀ ਪਾਰਟੀ ਹੋਵੇ ਅੱਜ ਤਕ ਕਿਸੇ ਵੀ ਪਾਰਟੀ ਵੱਲੋਂ ਕੀਤਾ ਗਿਆ ਵਾਅਦਾ ਨਹੀਂ ਨਿਭਾਇਆ ਗਿਆ।ਜਿਸ ਕਾਰਨ ਪੰਜਾਬ ਦੇ ਲੋਕ ਸਿਆਸੀ

ਪਾਰਟੀਆਂ ਨੂੰ ਨਫ਼ਰਤ ਕਰਨ ਲੱਗੇ ਹਨ।ਜ਼ਿਲ੍ਹਾ ਬਠਿੰਡਾ ਦੇ ਪਿੰਡ ਗੁਲਾਬਗੜ੍ਹ ਜਿੱਥੋਂ ਦੀ ਵਿਧਾਇਕਾ ਇੱਕ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦੀ ਹੈ।ਜਾਣਕਾਰੀ ਮੁਤਾਬਕ ਰੁਪਿੰਦਰ ਰੂਬੀ ਇੱਥੋਂ ਦੀ ਵਿਧਾਇਕਾ ਹਨ।ਪਰ ਉਨ੍ਹਾਂ ਦੇ ਇਸ ਹਲਕੇ ਦੇ ਵਿੱਚ ਬਹੁਤ ਸਾਰੇ ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਸਿਰ ਲੁਕਾਉਣ ਲਈ ਛੱਤ ਨਹੀਂ ਹੈ।ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਕੋਲ ਛੱਤਾਂ ਹਨ ਉਹ ਵੀ ਚਾਹੁੰਦੀਆਂ ਹਨ।ਇਸੇ ਤਰ੍ਹਾਂ ਦੇ ਇੱਕ ਪਰਿਵਾਰ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਜਿਸ ਘਰ ਵਿਚ ਉਹ ਰਹਿੰਦੇ ਹਨ।ਉਹ ਉਨ੍ਹਾਂ ਦਾ ਆਪਣਾ ਘਰ ਨਹੀਂ

ਹੈ,ਬਲਕਿ ਉਹ ਸਕੂਲ ਵਿੱਚ ਕੰਮ ਕਰਦੇ ਹਨ ਸਕੂਲ ਵਾਲਿਆਂ ਨੇ ਹੀ ਉਨ੍ਹਾਂ ਨੂੰ ਇਹ ਕਮਰਾ ਦਿੱਤਾ ਹੈ। ਇਸ ਕਮਰੇ ਦੀ ਹਾਲਤ ਵੀ ਖਰਾਬ ਹੋ ਚੁੱਕੀ ਹੈ ਇਹ ਕਮਰਾ ਕਾਫੀ ਨੀਵਾਂ ਹੈ। ਜਾਣਕਾਰੀ ਮੁਤਾਬਕ ਇਸ ਕਮਰੇ ਵਿੱਚ ਸੱਤ ਜਣੇ ਆਪਣਾ ਟਾਈਮ ਪਾਸ ਕਰ ਰਹੇ ਹਨ।ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੀ ਹੋ ਚੁੱਕੇ ਹਨ।ਇਹ ਲੋਕ ਬੜੀ ਮੁਸ਼ਕਿਲ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ।ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦਾ ਕੋਈ ਰਾਸ਼ਨ ਕਾਰਡ ਵੀ ਨਹੀਂ ਬਣਿਆ ਹੋਇਆ।ਪਿੰਡ ਦੇ ਸਰਪੰਚ ਕੋਲ ਇਨ੍ਹਾਂ ਨੇ ਰਾਸ਼ਨ ਕਾਰਡ ਬਣਵਾਉਣ ਦੇ ਲਈ ਕਾਗਜ਼ਾਤ ਦਿੱਤੇ ਸੀ,ਪਰ ਇਨ੍ਹਾਂ ਦਾ ਕੋਈ ਵੀ ਕਾਰਡ ਨਹੀਂ ਬਣ ਰਿਹਾ ਅਤੇ ਇਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਰਕਾਰੀ ਸਹੂਲਤ ਨਹੀਂ ਮਿਲ ਰਹੀ। ਜਿਸ ਕਾਰਨ ਇਨ੍ਹਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੋ ਰਿਹਾ ਹੈ।ਜਦੋਂ ਪੱਤਰਕਾਰ ਨੇ ਵਿਧਾਇਕਾ ਰੁਪਿੰਦਰ ਰੂਬੀ ਨੂੰ ਫੋਨ ਕੀਤਾ ਤਾਂ ਉਸ ਸਮੇਂ ਉਨ੍ਹਾਂ ਨੇ ਪੱਤਰਕਾਰ ਦਾ ਫੋਨ ਨਹੀਂ ਚੁੱਕਿਆ।ਸੋ ਆਮ

ਆਦਮੀ ਪਾਰਟੀ ਵੱਲੋਂ ਵੀ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਦੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ, ਪਰ ਅਸਲ ਵਿੱਚ ਵੇਖਿਆ ਜਾਵੇ ਤਾਂ ਸਿਆਸੀ ਪਾਰਟੀਆਂ ਇਕੋ ਥਾਲੀ ਦੇ ਚੱਟੇ ਬੱਟੇ ਲੱਗਦੀਆਂ ਹਨ।

Leave a Reply

Your email address will not be published.