ਸਾਡੇ ਸਮਾਜ ਵਿੱਚ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ ਜੋ ਮਰਦਾਂ ਦੇ ਬਰਾਬਰ ਕੰਮ ਕਰਦੀਆਂ ਹਨ ਅਤੇ ਕਈ ਔਰਤਾਂ ਅਜਿਹੀਆਂ ਹਨ।ਜਿਨ੍ਹਾਂ ਨੂੰ ਮਜਬੂਰੀ ਵਿੱਚ ਕੰਮ ਕਰਨਾ ਪੈਂਦਾ ਹੈ, ਕਿਉਂਕਿ ਕਈ ਵਾਰ ਉਨ੍ਹਾਂ ਦੇ ਜੀਵਨ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਅਣਸੁਖਾਵੀਂਆ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਉਹ ਕੰਮ ਕਰਨ ਲਈ ਮਜਬੂਰ ਕਰ ਦਿੰਦੀਆਂ ਹਨ ਜੋ ਪਹਿਲਾਂ ਉਨ੍ਹਾਂ ਨੇ ਕਦੀ ਵੀ ਨਹੀਂ ਕੀਤੇ ਹੁੰਦੇ।ਭਾਵੇਂ ਕਿ ਬਹੁਤ ਸਾਰੀਆਂ ਔਰਤਾਂ ਆਪਣੀ ਮਰਜ਼ੀ ਨਾਲ ਕੰਮ ਕਰਦੀਆਂ ਹਨ,ਪਰ ਬਹੁਤ ਸਾਰੀਆਂ ਔਰਤਾਂ ਮਜਬੂਰੀ ਵਿੱਚ ਕੰਮ ਕਰਦੀਆਂ ਹਨ।
ਇਸੇ ਤਰ੍ਹਾਂ ਦੀ ਇਕ ਔਰਤ ਜੋ ਜੂਸ ਦੀ ਰੇਹੜੀ ਲਗਾਉਂਦਾ ਹੈ,ਉਸ ਦੇ ਦੋ ਬੱਚੇ ਹਨ।ਉਸ ਵੱਲੋਂ ਇਹ ਕੰਮ ਮਜਬੂਰੀ ਵਿੱਚ ਕੀਤਾ ਜਾ ਰਿਹਾ ਹੈ,ਕਿਉਂਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਦਾ ਬਣਦਾ ਹੱਕ ਉਸ ਨੂੰ ਨਹੀਂ ਦਿੱਤਾ ਜਾ ਰਿਹਾ।ਇਹ ਔਰਤ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਵੀ ਮਿਲੇ ਸੀ।ਪਿਛਲੇ ਦਿਨੀਂ ਮਨੀਸ਼ਾ ਗੁਲਾਟੀ ਇਸ ਔਰਤ ਨੂੰ ਮਿਲਣ ਲਈ ਆਏ ਸੀ ਅਤੇ ਉਨ੍ਹਾਂ ਨੇ ਇਸ ਔਰਤ ਨੂੰ ਅਸ਼ੀਰਵਾਦ ਵੀ ਦਿੱਤਾ ਸੀ ਅਤੇ ਅੱਗੇ ਵਧਣ ਲਈ
ਹੌਸਲਾ ਵੀ ਦਿੱਤਾ ਅਤੇ ਨਾਲ ਹੀ ਵਿਸ਼ਵਾਸ ਦਿਵਾਇਆ ਸੀ ਕਿ ਇਨ੍ਹਾਂ ਨੂੰ ਇਨ੍ਹਾਂ ਦਾ ਬਣਦਾ ਹੱਕ ਦਿਵਾਇਆ ਜਾਵੇਗਾ।ਇਸ ਔਰਤ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਜਦੋਂ ਇਨ੍ਹਾਂ ਦੇ ਪਤੀ ਜਿਊਂਦੇ ਸੀ ਤਾਂ ਉਸ ਸਮੇਂ ਇਨ੍ਹਾਂ ਨੂੰ ਟੈਨਸ਼ਨ ਦਾ ਪਤਾ ਵੀ ਨਹੀਂ ਸੀ ਕਿ ਟੈਂਸ਼ਨ ਕੀ ਹੁੰਦੀ ਹੈ।ਪਰ ਹੁਣ ਇਨ੍ਹਾਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਟੈਨਸ਼ਨਾਂ ਹਨ,ਜਿਸ ਕਾਰਨ ਇਨ੍ਹਾਂ ਦਾ ਜਿਊਣਾ ਦੁੱਭਰ ਹੋ ਚੁੱਕਿਆ ਹੈ।ਇਨ੍ਹਾਂ ਦੇ ਦੋ ਛੋਟੇ ਛੋਟੇ ਬੱਚੇ ਹਨ,ਜਿਨ੍ਹਾਂ ਨੂੰ ਨਾਲ ਲੈ ਕੇ ਹੀ ਇਹ ਜੂਸ ਵਾਲੀ ਰੇਹੜੀ ਉੱਤੇ ਕੰਮ ਕਰਦੀ ਹੈ।ਕਿਉਂਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਇਨ੍ਹਾਂ ਬੱਚਿਆਂ ਨੂੰ ਵੀ ਸਾਂਭਿਆ ਨਹੀਂ ਜਾ ਰਿਹਾ।