ਅੱਜਕੱਲ੍ਹ ਲੋਕਾਂ ਦੇ ਵਿੱਚ ਗੁੱਸਾ ਇੰਨਾ ਜ਼ਿਆਦਾ ਬਦਲਦਾ ਜਾ ਰਿਹਾ ਹੈ ਕਿ ਹਰ ਇੱਕ ਛੋਟੀ ਗੱਲ ਉੱਤੇ ਝਗੜਾ ਕੀਤਾ ਜਾਂਦਾ ਹੈ ਅਤੇ ਕੁੱਟਮਾਰ ਕਰ ਦਿੱਤੀ ਜਾਂਦੀ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ, ਹਰਿਆਣਾ ਦੇ ਫਰੀਦਾਬਾਦ ਤੋਂ ਜਿੱਥੇ ਦੋ ਵਿਅਕਤੀਆਂ ਨੇ ਇਕ ਦੁਕਾਨਦਾਰ ਦੀ ਬੇ-ਰ-ਹਿ-ਮੀ ਦੇ ਨਾਲ ਕੁੱਟਮਾਰ ਕੀਤੀ।ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਅਤੇ ਇਨ੍ਹਾਂ ਵਿਅਕਤੀਆਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ।ਜਾਣਕਾਰੀ ਮੁਤਾਬਕ ਜਿਸ ਵਿਅਕਤੀ ਨੂੰ ਕੁੱਟਿਆ ਜਾ ਰਿਹਾ ਹੈ, ਉਸਦੀ ਇਨਵਰਟਰ ਦੀ ਦੁਕਾਨ ਹੈ ਅਤੇ ਜੋ ਵਿਅਕਤੀ ਉਸ ਨੂੰ ਕੁੱਟ ਮਾਰ ਰਹੇ ਹਨ।ਉਨ੍ਹਾਂ ਨੇ ਆਪਣਾ ਇਕ ਇਨਵਰਟਰ ਇਕ
ਦੁਕਾਨਦਾਰ ਨੂੰ ਠੀਕ ਕਰਨ ਲਈ ਦਿੱਤਾ ਸੀ।ਜਦੋਂ ਇਸ ਦੁਕਾਨਦਾਰ ਨੇ ਇਨਵਰਟਰ ਠੀਕ ਕਰ ਦਿੱਤਾ ਤਾਂ ਉਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਕੋਲੋਂ ਪੈਸੇ ਮੰਗੇ। ਜਾਣਕਾਰੀ ਮੁਤਾਬਕ ਇਸ ਦੁਕਾਨਦਾਰਾਂ ਨੇ ਉਨ੍ਹਾਂ ਵਿਅਕਤੀਆਂ ਤੋਂ ਅਠਾਰਾਂ ਸੌ ਪੰਜਾਹ ਰੁਪਏ ਲੈਣੇ ਸੀ। ਪਰ ਉਨ੍ਹਾਂ ਵਿਅਕਤੀਆਂ ਦਾ ਕਹਿਣਾ ਸੀ ਕਿ ਉਹ ਪਹਿਲਾਂ ਘਰ ਵਿੱਚ ਆਪਣੇ ਇਸ ਦਾ ਇਨਵਰਟਰ ਨੂੰ ਲਗਾ ਕੇ ਚੈੱਕ ਕਰਨਗੇ।ਉਸ ਤੋਂ ਬਾਅਦ ਹੀ ਪੈਸੇ ਦੇਣਗੇ।ਇਸੇ ਦੌਰਾਨ ਇਨ੍ਹਾਂ ਦੇ ਵਿਚਕਾਰ ਤਕਰਾਰ ਹੋਈ ਅਤੇ ਵਿਅਕਤੀਆਂ ਨੇ ਬੜੀ ਬੇਰਹਿਮੀ ਨਾਲ ਦੁਕਾਨਦਾਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਇਸ ਦੀ ਇਕ ਸੀਸੀਟੀਵੀ ਫੁਟੇਜ ਵੀ ਸੋਸ਼ਲ ਮੀਡੀਆ ਉੱਤੇ ਬਹੁਤ
ਜ਼ਿਆਦਾ ਵਾਇਰਲ ਹੋ ਰਹੀ ਹੈ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਨ੍ਹਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।ਕਿਉਂਕਿ ਬਹੁਤ ਛੋਟੀ ਗੱਲ ਉੱਤੇ ਇਨ੍ਹਾਂ ਨੇ ਦੁਕਾਨਦਾਰ ਦੀ ਬੜੀ ਬੇ-ਰ-ਹਿ-ਮੀ ਨਾਲ ਕੁੱਟਮਾਰ ਕੀਤੀ ਹੈ, ਜਿਸ ਨਾਲ ਉਸ ਦੀ ਜਾਨ ਵੀ ਜਾ ਸਕਦੀ ਸੀ।ਭਾਵੇਂ ਕਿ ਕੁਝ ਲੋਕ ਇਨ੍ਹਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕਰ ਰਹੇ ਹਨ,ਪਰ ਫਿਰ ਵੀ ਇਹ ਵਿਅਕਤੀ ਉਨ੍ਹਾਂ ਦੀ ਕੋਈ ਵੀ ਗੱਲ ਨਹੀਂ ਸੁਣ ਰਹੇ ਅਤੇ ਲਗਾਤਾਰ ਦੁਕਾਨਦਾਰਾਂ ਨੂੰ ਕੁੱਟ ਮਾਰ ਰਹੇ ਹਨ।