ਬੰਬੇ ਤੋਂ ਸਿੱਧਾ ਕਿਸਾਨੀ ਅੰਦੋਲਨ ਦੇ ਵਿੱਚ ਹਿੱਸਾ ਲੈਣ ਪਹੁੰਚੇ ਅੰਬਰਦੀਪ ਸਿੰਘ

Uncategorized

ਕਿਸਾਨੀ ਅੰਦੋਲਨ ਲੰਮੇ ਸਮੇਂ ਤੋਂ ਚੱਲ ਰਿਹਾ ਹੈ,ਪਰ ਫਿਰ ਵੀ ਕੋਈ ਸਿੱਟਾ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਜਿਸ ਕਾਰਨ ਕਿਸਾਨਾਂ ਵੱਲੋਂ ਵੱਖੋ ਵੱਖਰੇ ਤਰੀਕੇ ਅਪਣਾਏ ਜਾ ਰਹੇ ਹਨ ਤਾਂ ਜੋ ਉਹ ਕੇਂਦਰ ਸਰਕਾਰ ਉੱਤੇ ਦਬਾਅ ਬਣਾ ਸਕਣ ਅਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾ ਸਕੇ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸਾਨੀ ਅੰਦੋਲਨ ਵਿੱਚ ਕਲਾਕਾਰਾਂ ਦੀ ਵੀ ਅਹਿਮ ਭੂਮਿਕਾ ਰਹੀ ਹੈ।ਬਹੁਤ ਸਾਰੇ ਕਲਾਕਾਰ ਇਸ ਅੰਦੋਲਨ ਨਾਲ ਜੁੜੇ ਹਨ ਅਤੇ ਪਿਛਲੇ ਦਿਨੀਂ ਕਲਾਕਾਰ ਅਮਿਤੋਜ ਮਾਨ ਆਪਣੇ ਬਹੁਤ ਸਾਰੇ ਕਲਾਕਾਰ ਸਾਥੀਆਂ ਦੇ ਨਾਲ ਕਿਸਾਨੀ ਅੰਦੋਲਨ ਵਿਚ ਪਹੁੰਚੇ।ਜਿਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹੀ ਕਿਹਾ ਕਿ ਉਨ੍ਹਾਂ ਨੂੰ ਕਲਾਕਾਰ ਨਹੀਂ,ਬਲਕਿ ਇਕ ਕਿਸਾਨ ਦੇ ਤੌਰ ਤੇ ਦੇਖਿਆ ਜਾਵੇ।

ਕਿਉਂਕਿ ਜਦੋਂ ਤਕ ਅਸੀਂ ਕਿਤੇ ਦੇ ਆਧਾਰ ਤੇ ਵੰਡ ਕਰਨੀ ਨਹੀਂ ਛੱਡਾਂਗੇ ਤਾਂ ਉਸ ਸਮੇਂ ਤਕ ਸਾਡੇ ਦੇਸ਼ ਦਾ ਕੁਝ ਨਹੀਂ ਹੋ ਸਕਦਾ।ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਇੱਥੇ ਆਉਂਦਾ ਹੈ ਤਾਂ ਉਹ ਕਿਸਾਨ ਹੈ।ਨਾਲੇ ਉਹਨਾਂ ਨੇ ਫ਼ਿਲਮੀ ਜਗਤ ਬਾਰੇ ਵੀ ਗੱਲਬਾਤ ਕੀਤੀ ਹੈ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੁਆਰਾ ਜੋ ਕਿਸਾਨਾਂ ਲਈ ਫ਼ਿਲਮ ਬਣਾਈ ਗਈ ਹੋ ਸਕਦਾ ਹੈ ਕਿ ਉਸ ਦਾ ਸੈਂਸਰ ਬੋਰਡ ਵੱਲੋਂ ਵਿਰੋਧ ਕੀਤਾ ਜਾਵੇ ਅਤੇ ਉਨ੍ਹਾਂ ਦੀ ਫ਼ਿਲਮ ਵਾਪਸ ਲੈ ਲਈ ਜਾਵੇ। ਇਸ ਲਈ ਜ਼ਰੂਰੀ ਹੈ ਕਿ ਲੋਕ ਇਕਜੁੱਟ ਹੋਣ ਤਾਂ ਜੋ ਲੋਕ ਇਕੱਠੇ ਹੋ ਕੇ ਸਰਕਾਰਾਂ ਕੋਲੋਂ ਸਵਾਲ ਕਰਨ। ਕਿਉਂਕਿ ਜਦੋਂ ਇਕੱਲੇ-ਇਕੱਲੇ ਵਰਗ ਵੱਲੋਂ ਸਰਕਾਰਾਂ ਕੋਲੋਂ ਸਵਾਲ ਪੁੱਛੇ ਜਾਂਦੇ

ਹਨ ਤਾਂ ਉਸ ਸਮੇਂ ਸਰਕਾਰਾਂ ਭੱਜਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ।ਪਰ ਜਦੋਂ ਦੇਸ਼ ਦੇ ਸਾਰੇ ਲੋਕ ਇੱਕੋ ਸਵਾਲ ਕਰਨਗੇ ਤਾਂ ਉਸ ਸਮੇਂ ਸਰਕਾਰਾਂ ਨੂੰ ਜਵਾਬ ਦੇਣਾ ਹੋਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਦੇ ਵਿਚ ਕੁਝ ਨਾ ਕੁਝ ਅਜਿਹਾ ਜ਼ਰੂਰ ਕਰਨਗੇ।ਜਿਸ ਨਾਲ ਲੋਕਾਂ ਦੇ ਵਿਚ ਜਾਗਰੂਕਤਾ ਫੈਲੇ।ਉਨ੍ਹਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਕਿਸਾਨੀ ਅੰਦੋਲਨ ਵਿਚ ਦੁਬਾਰਾ ਤੋਂ ਜੁੜਨ ਲੱਗੇ ਹਨ ਜੋ ਬਹੁਤ ਵਧੀਆ ਗੱਲ ਹੈ, ਜਿਸ ਨਾਲ ਕਿਸਾਨੀ ਅੰਦੋਲਨ ਨੂੰ ਫਾਇਦਾ ਪਹੁੰਚੇਗਾ।

Leave a Reply

Your email address will not be published.