ਸਹਿਜ ਦੇ ਲਾਪਤਾ ਹੋਣ ਦੀ ਸੱਚਾਈ ਆਈ ਸਾਹਮਣੇ

Uncategorized

ਇਹ ਖ਼ਬਰ ਲੁਧਿਆਣੇ ਜ਼ਿਲ੍ਹੇ ਦੇ ਇਕ ਪਿੰਡ ਦੀ ਹੈ ਜਿੱਥੇ ਇੱਕ ਸੱਤ ਸਾਲ ਦੇ ਬੱਚੇ ਜਿਸ ਦਾ ਨਾਮ ਸਹਿਜ ਸੀ ਉਸਦੇ ਤਾਏ ਨੇ ਹੀ ਉਸ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਹੈ।ਇਸ ਵੀਡੀਓ ਵਿਚ ਤੁਸੀਂ ਰੋਂਦੀ ਕੁਰਲਾਉਂਦੀ ਇੱਕ ਮਹਿਲਾ ਨੂੰ ਦੇਖ ਸਕਦੇ ਹੋ ਜਿਸ ਦਾ ਰੋ ਰੋ ਕੇ ਇਕ ਹੀ ਕਹਿਣਾ ਹੈ ਕਿ ਉਸਦੇ ਬੱਚੇ ਦੇ ਕਾਤਲ ਨੂੰ ਸਜ਼ਾਏ ਮੌਤ ਮਿਲਣੀ ਚਾਹੀਦੀ ਹੈ।ਦਰਅਸਲ ਸਹਿਜ ਦੋ ਭੈਣਾਂ ਦਾ ਇਕੱਲਾ ਭਰਾ ਸੀ ਉਸ ਦੀ ਇੱਕ ਭੈਣ ਇੱਕੀ ਸਾਲਾਂ ਦੀ ਹੈ ਅਤੇ ਦੂਸਰੀ ਪੰਦਰਾਂ ਸਾਲਾਂ ਦੀ ਹੈ ਅਤੇ ਵੱਡੀ ਭੈਣ ਦਾ ਵਿਆਹ ਹੋ ਚੁੱਕਿਆ ਹੈ ਸਹਿਜ ਦੇ ਮਾਤਾ ਪਿਤਾ ਨੇ ਸਹਿਜ ਨੂੰ ਅੱਠ ਸਾਲਾਂ ਬਾਅਦ ਅਰਦਾਸਾਂ ਕਰ ਕਰ ਲਿਆ ਸੀ

ਅਤੇ ਉਸਦਾ ਤਾਇਆ ਜੋ ਕਿ ਉਸ ਦਾ ਮਾਸੜ ਵੀ ਸੀ ਕਿਉਂਕਿ ਦੋਨੋਂ ਸਦਨਾਂ ਭੈਣਾਂ ਦੋ ਸਕੇ ਭਰਾਵਾਂ ਨੂੰ ਵਿਆਹੀਆਂ ਹੋਈਆਂ ਸਨ । ਹੈਰਾਨੀ ਵਾਲੀ ਗੱਲ ਅਜਿਹੀ ਹੈ ਕਿ ਇੱਕ ਘਰ ਵਿੱਚ ਰਹਿਣ ਦੇ ਬਾਵਜੂਦ ਵੀ ਸਹਿਜ ਤੇ ਤਾਏ ਨੇ ਉਸ ਬੱਚੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।ਦਰਅਸਲ ਇਨ੍ਹਾਂ ਦੋਨਾਂ ਪਰਿਵਾਰਾਂ ਵਿੱਚ ਕੁਝ ਸਮੇਂ ਤੋਂ ਲੈ ਕੇ ਜਾਇਦਾਦ ਕਰਕੇ ਲੜਾਈ ਝਗੜੇ ਚੱਲ ਰਹੇ ਸਨ ਜਿਨ੍ਹਾਂ ਕਰਕੇ ਬੀਤੇ ਦਿਨੀਂ ਹੀ ਇਨ੍ਹਾਂ ਨੇ ਘਰ ਵਿਚਾਲੇ ਕੰਧ ਵੀ ਕੀਤੀ ਸੀ ।ਇਨ੍ਹਾਂ ਸਾਰੀਆਂ ਗੱਲਾਂ ਹੋਣ ਦੇ ਬਾਅਦ ਕੁਝ ਦਿਨ ਪਹਿਲਾਂ ਸਹਿਜ ਜੋ ਕਿ ਪਹਿਲੀ ਜਮਾਤ ਵਿੱਚ ਪੜ੍ਹਦਾ ਸੀ

ਉਹ ਗਾਇਬ ਹੋ ਗਿਆ ਤਾਂ ਉਸਦੇ ਮਾਤਾ ਪਿਤਾ ਨੇ ਉਸ ਨੂੰ ਬਹੁਤ ਲੱਭਿਆ ਅਤੇ ਨਾ ਲੱਭਣ ਤੇ ਉਨ੍ਹਾਂ ਨੇ ਪੁਲਸ ਵਿਚ ਸ਼ਿਕਾਇਤ ਦਰਜ ਅਤੇ ਪੁਲਸ ਨੇ ਕਾਰਵਾਈ ਸ਼ੁਰੂ ਕੀਤੀ ਅਤੇ ਪੁਲਸ ਨੇ ਚੈਕਿੰਗ ਦੌਰਾਨ ਕੈਮਰੇ ਚੈੱਕ ਕੀਤੇ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਅਖੀਰ ਵਿੱਚ ਸਹਿਜ ਆਪਣੇ ਤਾਏ ਨਾਲ ਬਾਈਕ ਉੱਤੇ ਜਾਂਦਾ ਦਿਖਾਈ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਉਸਦੇ ਤਾਏ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੁੱਛਗਿੱਛ ਕੀਤੀ ਗਈ ਅਤੇ ਪਤਾ ਚੱਲਿਆ ਕਿ ਉਸ ਦੀ ਹੱਤਿਆ ਕਰਨ ਵਾਲਾ ਕੋਈ ਹੋਰ ਨਹੀਂ ਉਸ ਦਾ ਤਾਇਆ ਹੀ ਸੀ ।ਅਜਿਹੀਆਂ ਖ਼ਬਰਾਂ ਬਹੁਤ ਹੀ ਜ਼ਿਆਦਾ ਦਿਲ ਦਹਿਲਾਉਣ ਵਾਲੀਆਂ ਹੁੰਦੀਆਂ ਹਨ ਜਿੱਥੇ ਉਸ ਦਾ ਤਾਇਆ ਜੋ ਕਿ ਪਿਤਾ ਦੇ ਸਾਮਾਨ ਹੀ ਹੁੰਦਾ ਹੈ ਉਸ ਨੇ ਉਸ ਬੱਚੇ ਨੂੰ ਇੰਨੀ ਬੇਰਹਿਮੀ ਨਾਲ ਮਾਰ ਦਿੱਤਾ ਜੋ ਕਿ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਸੁੱਖਾਂ ਸੁੱਖ ਸੁੱਖ ਕੇ ਲਿਆ ਸੀ ।ਇਸ ਖ਼ਬਰ ਨੂੰ ਪੂਰਾ ਜਾਣਨ ਲਈ ਇਸ ਵੀਡੀਓ ਨੂੰ ਦੇਖੋ ਅਤੇ ਉਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੱਧ ਤੋਂ ਵੱਧ ਸ਼ੇਅਰ ਕਰੋ।

Leave a Reply

Your email address will not be published.